ਜਨਤਕ ਰਜਿਸਟਰ ਭਰੋਸੇਯੋਗ ਅਤੇ ਨਵੀਨਤਮ ਹੁੰਦੇ ਹਨ। 

ਓਨਟੈਰੀਓ ਵਿੱਚ ਪ੍ਰੈਕਟਿਸ ਕਰਨ ਲਈ ਪੰਜੀਕ੍ਰਿਤ ਕਿਸੇ ਵੀ ਵਿਅਕਤੀ ਨੇ ਸੁਰੱਖਿਅਤ, ਸਮਰੱਥ, ਅਤੇ ਨੈਤਿਕ ਸੰਭਾਲ ਪ੍ਰਦਾਨ ਕਰਾਉਣ ਲਈ ਆਪਣੇ ਕਾਲਜ ਦੇ ਮਿਆਰਾਂ ਦੀ ਪੂਰਤੀ ਕੀਤੀ ਹੁੰਦੀ ਹੈ। ਰਜਿਸਟਰ ਤੁਹਾਨੂੰ ਦੱਸਣਗੇ ਕਿ ਕੀ ਕਿਸੇ ਸਿਹਤ-ਸੰਭਾਲ ਪੇਸ਼ੇਵਰ ’ਤੇ ਕਦੇ ਵੀ ਪੇਸ਼ੇਵਰਾਨਾ ਦੁਰਵਿਵਹਾਰ ਵਾਸਤੇ ਅਨੁਸ਼ਾਸ਼ਨੀ ਕਾਰਵਾਈ ਹੋਈ ਹੈ।

ਰਜਿਸਟਰਾਂ ਨੂੰ ਵਿਭਿੰਨ ਨਾਵਾਂ ਨਾਲ ਬੁਲਾਇਆ ਜਾ ਸਕਦਾ ਹੈ। 

ਓਨਟੈਰੀਓ ਦੇ ਸਿਹਤ ਅਧਿਨਿਯਮਕ ਆਪਣੇ ਜਨਤਕ ਰਜਿਸਟਰਾਂ ਵਾਸਤੇ ਵਿਭਿੰਨ ਨਾਵਾਂ ਦੀ ਵਰਤੋਂ ਕਰਦੇ ਹਨ। ਉਦਾਹਰਨ ਲਈ, ਤੁਸੀਂ ਇਹ ਦੇਖ ਸਕਦੇ ਹੋ: ਕੋਈ ਪੇਸ਼ੇਵਰ ਲੱਭੋ, ਡਾਕਟਰ ਦੀ ਤਲਾਸ਼, ਮੈਂਬਰ ਦੀ ਤਲਾਸ਼, ਰਜਿਸਟਰੀ ਜਾਂ ਮੈਂਬਰ ਪ੍ਰੋਫਾਈਲ।  

ਰਜਿਸਟਰ ਦੀ ਵਰਤੋਂ ਇਹ ਲੱਭਣ ਲਈ ਕਰੋ: 

  • ਕੀ ਤੁਹਾਡਾ ਸਿਹਤ ਸੰਭਾਲ ਪੇਸ਼ੇਵਰ ਕਿਸੇ ਸਿਹਤ ਪੇਸ਼ੇ ਨਾਲ ਸਬੰਧਿਤ ਕਾਲਜ ਕੋਲ ਪੰਜੀਕ੍ਰਿਤ ਹੈ 
  • ਉਹ ਕਿੱਥੇ ਕੰਮ ਕਰਦੇ ਹਨ 
  • ਉਹਨਾਂ ਦੀ ਸੰਪਰਕ ਜਾਣਕਾਰੀ 
  • ਉਹਨਾਂ ਵੱਲੋਂ ਬੋਲੀਆਂ ਜਾਂਦੀਆਂ ਭਾਸ਼ਾਵਾਂ 
  • ਉਹਨਾਂ ਦੀਆਂ ਪੇਸ਼ੇਵਰਾਨਾ ਯੋਗਤਾਵਾਂ 
  • ਕਿਸੇ ਅਨੁਸ਼ਾਸ਼ਨੀ ਕਾਰਵਾਈ ਦਾ ਇਤਿਹਾਸ 

ਤੁਹਾਡੇ ਸਿਹਤ-ਸੰਭਾਲ ਪੇਸ਼ੇਵਰ ਵਾਸਤੇ ਰਜਿਸਟਰ ਨੂੰ ਲੱਭਣ ਵਾਸਤੇ ਹੇਠਾਂ ਪੇਸ਼ੇ ਦੇ ਲਿੰਕ ’ਤੇ ਕਲਿੱਕ ਕਰੋ: 

(ਹੇਠਾਂ ਦਿੱਤੇ ਲਿੰਕਾਂ ’ਤੇ ਕਲਿੱਕ ਕਰਨਾ ਤੁਹਾਨੂੰ ਕਿਸੇ ਹੋਰ ਵੈੱਬਸਾਈਟ ’ਤੇ ਲੈ ਜਾਵੇਗਾ, ਜੋ ਹੋ ਸਕਦਾ ਹੈ ਤੁਹਾਡੀ ਆਪਣੀ ਭਾਸ਼ਾ ਵਿੱਚ ਉਪਲਬਧ ਨਾ ਹੋਵੇ।)