ਜਦ ਤੁਸੀਂ ਓਨਟੈਰੀਓ ਵਿੱਚ ਕਿਸੇ ਅਧਿਨਿਯਮਬੱਧ ਸਿਹਤ-ਸੰਭਾਲ ਪੇਸ਼ੇਵਰ ਨੂੰ ਮਿਲਦੇ ਹੋ, ਤਾਂ ਤੁਹਾਡੇ ਕੋਲ ਨਿਮਨਲਿਖਤ ਦੀ ਉਮੀਦ ਕਰਨ ਦਾ ਅਧਿਕਾਰ ਹੈ: 

 • ਹਰੇਕ ਸਿਹਤ-ਸੰਭਾਲ ਅਧਿਨਿਯਮਕ ਦੀ ਵੈੱਬਸਾਈਟ ’ਤੇ ਉਪਲਬਧ ਔਨਲਾਈਨ ਰਜਿਸਟਰ ਦੀ ਵਰਤੋਂ ਕਰਕੇ ਤੁਸੀਂ ਆਪਣੇ ਸਿਹਤ-ਸੰਭਾਲ ਪੇਸ਼ੇਵਰ ਬਾਰੇ ਨਵੀਨਤਮ ਜਾਣਕਾਰੀ ਲੱਭ ਸਕਦੇ ਹੋ। 
 • ਤੁਹਾਡਾ ਸਿਹਤ-ਸੰਭਾਲ ਪੇਸ਼ੇਵਰ ਕਿਸੇ ਵੀ ਸੁਝਾਏ ਗਏ ਇਲਾਜ ਜਾਂ ਪ੍ਰਕਿਰਿਆ ਦਾ ਸਪੱਸ਼ਟ ਰੂਪ ਵਿੱਚ ਵਰਣਨ ਕਰੇਗਾ। 
 • ਤੁਹਾਡਾ ਸਿਹਤ-ਸੰਭਾਲ ਪੇਸ਼ੇਵਰ ਸੇਵਾਵਾਂ ਵਾਸਤੇ ਫੀਸਾਂ ਜਾਂ ਲਾਗਤਾਂ ਦਾ ਸਪੱਸ਼ਟ ਰੂਪ ਵਿੱਚ ਵਰਣਨ ਕਰੇਗਾ। 
 • ਤੁਸੀਂ ਕਿਸੇ ਵੀ ਇਲਾਜ ਜਾਂ ਪ੍ਰਕਿਰਿਆ ਨੂੰ ਸਵੀਕਾਰ ਜਾਂ ਇਨਕਾਰ ਕਰ ਸਕਦੇ ਹੋ। 
 • ਤੁਸੀਂ ਸਵਾਲ ਪੁੱਛ ਸਕਦੇ ਹੋ ਅਤੇ ਸ਼ੰਕੇ ਜ਼ਾਹਰ ਕਰ ਸਕਦੇ ਹੋ। 
 • ਤੁਹਾਡੀ ਸਿਹਤ ਸੰਭਾਲ ਬਾਰੇ ਫੈਸਲੇ ਕਰਦੇ ਸਮੇਂ ਤੁਹਾਡੇ ਨਾਲ ਇੱਕ ਭਾਈਵਾਲ ਵਜੋਂ ਵਿਵਹਾਰ ਕੀਤਾ ਜਾਵੇਗਾ। 
 • ਤੁਹਾਨੂੰ ਤੁਹਾਡੀ ਬਿਮਾਰੀ ਵਾਸਤੇ ਸਹੀ ਇਲਾਜ ਦਿੱਤਾ ਜਾਵੇਗਾ। 
 • ਤੁਹਾਡੇ ਇਲਾਜ ਨੂੰ ਸੁਰੱਖਿਅਤ ਤਰੀਕੇ ਨਾਲ ਦਿੱਤਾ ਜਾਵੇਗਾ। 
 • ਤੁਹਾਡੇ ਨਾਲ ਆਦਰ ਅਤੇ ਸਮਝਦਾਰੀ ਨਾਲ ਪੇਸ਼ ਆਇਆ ਜਾਵੇਗਾ। 
 • ਤੁਹਾਡੇ ਕੋਲ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੇ ਤੁਹਾਡੀ ਸਿਹਤ ਵਿੱਚ ਤਬਦੀਲੀ ਆਉਂਦੀ ਹੈ ਜਾਂ ਇਹ ਬਦਤਰ ਹੋ ਜਾਂਦੀ ਹੈ ਤਾਂ ਕੀ ਕਰਨਾ ਹੈ। 
 • ਤੁਹਾਡੀ ਨਿੱਜੀ ਜਾਣਕਾਰੀ ਗੁਪਤ ਰਹੇਗੀ। 
 • ਕਿਸੇ ਸ਼ੰਕੇ ਬਾਬਤ ਗੱਲ ਕਰਨ ਲਈ ਜਾਂ ਕੋਈ ਸ਼ਿਕਾਇਤ ਕਰਨ ਲਈ ਤੁਸੀਂ ਕਿਸੇ ਓਨਟੈਰੀਓ ਸਿਹਤ ਅਧਿਨਿਯਮਕ ਨਾਲ ਸੰਪਰਕ  ਕਰ ਸਕਦੇ ਹੋ

ਇਹ ਜਾਣਨ ਲਈ ਹੇਠਾਂ ਦਿੱਤੇ ਕਿੱਤੇ ਦੇ ਲਿੰਕਾਂ ’ਤੇ ਕਲਿੱਕ ਕਰੋ ਕਿ ਓਨਟੈਰੀਓ ਦੇ ਸਿਹਤ ਅਧਿਨਿਯਮਕ ਤੁਹਾਡੇ ਅਧਿਕਾਰਾਂ ਦੀ ਰੱਖਿਆ ਕਿਵੇਂ ਕਰਦੇ ਹਨ:  

(ਹੇਠਾਂ ਦਿੱਤੇ ਲਿੰਕਾਂ ’ਤੇ ਕਲਿੱਕ ਕਰਨਾ ਤੁਹਾਨੂੰ ਕਿਸੇ ਹੋਰ ਵੈੱਬਸਾਈਟ ’ਤੇ ਲੈ ਜਾਵੇਗਾ, ਜੋ ਹੋ ਸਕਦਾ ਹੈ ਤੁਹਾਡੀ ਆਪਣੀ ਭਾਸ਼ਾ ਵਿੱਚ ਉਪਲਬਧ ਨਾ ਹੋਵੇ।)