ਮਕਸਦ 

ਇਸ ਵੈੱਬਸਾਈਟ ਦਾ ਮੁੱਖ ਮਕਸਦ ਹੈ ਓਨਟੈਰੀਓ ਦੇ 26 ਸਿਹਤ ਅਧਿਨਿਯਮਕਾਂ (health regulators) ਦੁਆਰਾ ਅਧਿਨਿਯਮ ਦੇ ਲਾਭਾਂ ਨੂੰ ਵਧਾਵਾ ਦੇਣਾ, ਉਹਨਾਂ ਕਾਰਜ-ਵਿਧੀਆਂ ਨੂੰ ਉਜਾਗਰ ਕਰਨਾ ਜੋ ਮਰੀਜ਼ਾਂ ਦੀ ਰੱਖਿਆ ਕਰਨ ਲਈ ਮੌਜੂਦ ਹਨ, ਅਤੇ ਓਨਟੈਰੀਓ ਦੇ ਵਸਨੀਕਾਂ ਨੂੰ ਅਧਿਨਿਯਮਕ ਸਿਹਤ ਕਾਲਜਾਂ ਅਤੇ ਉਹਨਾਂ ਵੱਲੋਂ ਅਧਿਨਿਯਮਿਤ ਕੀਤੇ ਜਾਂਦੇ ਸਿਹਤ-ਸੰਭਾਲ ਪੇਸ਼ੇਵਰਾਂ ਦੇ ਨਾਲ ਜੋੜਨਾ। 

ਇੰਟਰਨੈੱਟ ’ਤੇ 

ਇੱਕ ਕੁੱਕੀ ਇੱਕ ਜਾਣਕਾਰੀ ਭਰਪੂਰ ਵਾਕਾਂਸ਼ ਹੁੰਦਾ ਹੈ ਜਿਸਨੂੰ ਕੋਈ ਵੈੱਬਸਾਈਟ ਕਿਸੇ ਦਰਸ਼ਕ ਦੇ ਕੰਪਿਊਟਰ ’ਤੇ ਸਟੋਰ ਕਰਦੀ ਹੈ, ਅਤੇ ਜਿਸਨੂੰ ਹਰ ਵਾਰ ਦਰਸ਼ਕ ਦੇ ਵਾਪਸ ਆਉਣ ’ਤੇ ਦਰਸ਼ਕ ਦੇ ਬਰਾਊਜ਼ਰ ਦੁਆਰਾ ਵੈੱਬਸਾਈਟ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਇਹ ਵੈੱਬਸਾਈਟ ਦਰਸ਼ਕਾਂ, ਉਹਨਾਂ ਵੱਲੋਂ ਸਾਈਟ ਦੀ ਵਰਤੋਂ, ਅਤੇ ਉਹਨਾਂ ਦੀ ਤਰਜੀਹੀ ਭਾਸ਼ਾ ਸਮੇਤ ਵੈੱਬਸਾਈਟ ’ਤੇ ਪਹੁੰਚ ਸਬੰਧੀ ਉਹਨਾਂ ਦੀਆਂ ਤਰਜੀਹਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਟਰੈਕ ਕਰਨ ਵਿੱਚ ਮਦਦ ਲਈ ਕੁੱਕੀਆਂ ਦੀ ਵਰਤੋਂ ਕਰਦੀ ਹੈ। ਇਸ ਵੈੱਬਸਾਈਟ ਦੇ ਦਰਸ਼ਕ ਜੋ ਨਹੀਂ ਚਾਹੁੰਦੇ ਕਿ ਉਹਨਾਂ ਦੇ ਕੰਪਿਊਟਰਾਂ ’ਤੇ ਕੁੱਕੀ ਪਾਏ ਜਾਣ, ਉਹਨਾਂ ਨੂੰ ਇਸ ਵੈੱਬਸਾਈਟ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਬਰਾਊਜ਼ਰਾਂ ਨੂੰ ਇਸ ਤਰ੍ਹਾਂ ਸੈੱਟ ਕਰਨਾ ਚਾਹੀਦਾ ਹੈ ਕਿ ਇਹ ਕੁੱਕੀਆਂ ਨੂੰ ਮਨ੍ਹਾ ਕਰਦੇ ਹੋਣ, ਹਾਲਾਂਕਿ ਇਸ ਦਾ ਇੱਕ ਨੁਕਸਾਨ ਇਹ ਹੋਵੇਗਾ ਕਿ ਹੋ ਸਕਦਾ ਹੈ ਵੈੱਬਸਾਈਟ ਦੀਆਂ ਕੁਝ ਵਿਸ਼ੇਸ਼ਤਾਵਾਂ ਕੁੱਕੀਆਂ ਦੀ ਮਦਦ ਤੋਂ ਬਿਨਾਂ ਠੀਕ ਤਰ੍ਹਾਂ ਕਾਰਜ ਨਾ ਕਰਨ। 

ਦੇਣਦਾਰੀਆਂ ਦੀ ਸੀਮਾ 

ਇਸ ਜਾਣਕਾਰੀ ਨੂੰ ਓਨਟੈਰੀਓ ਦੇ ਸਿਹਤ ਅਧਿਨਿਯਮਕਾਂ ਦੁਆਰਾ Federation of Health Regulatory Colleges of Ontario (FHRCO) ਦੇ ਰਾਹੀਂ ਇੱਕ ਜਨਤਕ ਸੇਵਾ ਵਜੋਂ ਪ੍ਰਦਾਨ ਕੀਤਾ ਜਾਂਦਾ ਹੈ। ਇਸ ਵੈੱਬਸਾਈਟ ਅਤੇ ਇਸ ਵਿਚਲੀ ਸਾਰੀ ਜਾਣਕਾਰੀ ਨੂੰ ਪ੍ਰਤੱਖ ਜਾਂ ਸੰਕੇਤਕ, ਕਿਸੇ ਵੀ ਕਿਸਮ ਦੀ ਵਰੰਟੀ ਦੇ ਬਿਨਾਂ ਜਿਵੇਂ ਹੈ ਦੇ ਆਧਾਰ ’ਤੇ ਪ੍ਰਦਾਨ ਕੀਤਾ ਜਾਂਦਾ ਹੈ। ਕਿਸੇ ਵੀ ਹਾਲਤਾਂ ਦੇ ਤਹਿਤ ਇਸ ਵੈੱਬਸਾਈਟ ਦੀ ਜਾਂ ਇਸ ਨਾਲ ਲਿੰਕ ਕੀਤੀ ਕਿਸੇ ਵੀ ਹੋਰ ਵੈੱਬਸਾਈਟ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਦੇ ਆਧਾਰ ’ਤੇ, ਕਿਸੇ ਵੀ ਸਿੱਧੇ, ਅਸਿੱਧੇ, ਵਿਸ਼ੇਸ਼, ਅਚਾਨਕ, ਫਲਸਰੂਪੀਆ, ਜਾਂ ਹੋਰ ਨੁਕਸਾਨਾਂ ਵਾਸਤੇ Federation of Health Regulatory Colleges of Ontario ਕਿਸੇ ਵੀ ਵਿਅਕਤੀ ਜਾਂ ਵਪਾਰਕ ਸੰਸਥਾ ਦੀ ਦੇਣਦਾਰ ਨਹੀਂ ਹੋਵੇਗੀ। 

ਜਾਣਕਾਰੀ ਦੀ ਸਟੀਕਤਾ ਦੇ ਬਾਰੇ 

ਅਸੀਂ ਇਸ ਵੈੱਬਸਾਈਟ ਵਿੱਚ ਸਟੀਕ ਜਾਣਕਾਰੀ ਸ਼ਾਮਲ ਕਰਨ ਦੀ ਹਰ ਕੋਸ਼ਿਸ਼ ਕੀਤੀ ਹੈ। FHRCO ਇਸ ਇੰਟਰਨੈੱਟ ਸਾਈਟ ਵਿਚਲੀ ਜਾਣਕਾਰੀ ਤੱਕ ਪਹੁੰਚ, ਜਾਂ ਇਸ ਜਾਣਕਾਰੀ ਤੱਕ ਪਹੁੰਚ ਨਾ ਕਰ ਸਕਣ ਕਰਕੇ ਹੋਣ ਵਾਲੇ ਕਿਸੇ ਵੀ ਨੁਕਸਾਨਾਂ ਜਾਂ ਸੱਟ-ਫੇਟ ਵਾਸਤੇ ਜ਼ਿੰਮੇਵਾਰ ਜਾਂ ਦੇਣਦਾਰ ਨਹੀਂ ਹੋਵੇਗੀ।  

ਕਾਪੀਰਾਈਟ ਸੀਮਾਵਾਂ 

ਇਹ ਵੈੱਬਸਾਈਟ ਜਨਤਕ ਵਰਤੋਂ ਵਾਸਤੇ ਹੈ। ਪਰ, ਤੁਸੀਂ ਇਸ ਸਮੱਗਰੀ ਨੂੰ ਆਪਣੀ ਨਿੱਜੀ ਵਰਤੋਂ ਅਤੇ ਗੈਰ-ਵਪਾਰਕ ਮਕਸਦਾਂ ਵਾਸਤੇ ਹੀ ਵਰਤ ਸਕਦੇ ਹੋ। ਕਿਸੇ ਵੀ ਸਮੱਗਰੀ ਵਿੱਚ ਕਿਸੇ ਵੀ ਸੋਧ ਦੀ ਇਜਾਜ਼ਤ ਨਹੀਂ ਹੈ। 

ਹੋਰਨਾਂ ਵੈੱਬਸਾਈਟਾਂ ਨਾਲ ਲਿੰਕ ਕਰਨਾ 

ਇਹ ਵੈੱਬਸਾਈਟ ਓਨਟੈਰੀਓ ਦੇ ਸਾਰੇ 26 ਅਧਿਨਿਯਮਕ ਕਾਲਜਾਂ ਦੀਆਂ ਵੈੱਬਸਾਈਟਾਂ ਤੱਕ ਪਹੁੰਚ ਪ੍ਰਦਾਨ ਕਰਾਉਂਦੀ ਹੈ। ਹਰ ਕਾਲਜ ਦੀ ਆਪਣੀ ਖੁਦ ਦੀ ਆਨਲਾਈਨ ਪਰਦੇਦਾਰੀ ਨੀਤੀ ਹੈ। ਜੇ ਤੁਸੀਂ ਹੋਰਨਾਂ ਸਾਈਟਾਂ ਤੱਕ Ontariohealthregulators.ca ਦੇ ਵੈੱਬ ਪੰਨਿਆਂ ਉੱਤੇ ਦਿੱਤੇ ਲਿੰਕਾਂ ਰਾਹੀਂ ਪਹੁੰਚ ਕਰਦੇ ਹੋ, ਤਾਂ ਕਿਰਪਾ ਕਰਕੇ ਇਹ ਜਾਣ ਲਓ ਕਿ Ontariohealthregulator.ca ਵੈੱਬਸਾਈਟ ਦੀ ਪਰਦੇਦਾਰੀ ਨੀਤੀ ਹੋਰਨਾਂ ਸਾਈਟਾਂ ’ਤੇ ਲਾਗੂ ਨਹੀਂ ਹੁੰਦੀ। ਕਿਰਪਾ ਕਰਕੇ ਉਹਨਾਂ ਵੈੱਬਸਾਈਟਾਂ ਦੇ ਪਰਦੇਦਾਰੀ ਬਾਰੇ ਬਿਆਨਾਂ ਦੀ ਸਮੀਖਿਆ ਕਰੋ ਜਿੰਨ੍ਹਾਂ ਨਾਲ ਤੁਸੀਂ Ontariohealthregulators.ca ਰਾਹੀਂ ਸਬੰਧ ਕਾਇਮ ਕਰਨ ਦੀ ਚੋਣ ਕਰਦੇ ਹੋ ਤਾਂ ਜੋ ਤੁਸੀਂ ਸਮਝ ਸਕੋਂ ਕਿ ਇਹ ਵੈੱਬਸਾਈਟਾਂ ਕਿਸ ਤਰ੍ਹਾਂ ਤੁਹਾਡੀ ਜਾਣਕਾਰੀ ਨੂੰ ਇਕੱਤਰ ਕਰਦੀਆਂ, ਵਰਤਦੀਆਂ ਅਤੇ ਸਾਂਝੀ ਕਰਦੀਆਂ ਹਨ। FHRCO Ontariohealthregulators.ca ਵੈੱਬਸਾਈਟ ਤੋਂ ਬਾਹਰੀ ਵੈੱਬਸਾਈਟਾਂ ਦੇ ਪਰਦੇਦਾਰੀ ਸਬੰਧੀ ਬਿਆਨਾਂ ਜਾਂ ਉਹਨਾਂ ਦੀ ਕਿਸੇ ਸਮੱਗਰੀ ਵਾਸਤੇ ਜ਼ਿੰਮੇਵਾਰ ਨਹੀਂ ਹੈ। 

ਪ੍ਰਾਈਵੇਸੀ ਅਫਸਰ 

Federation of Health Regulatory Colleges of Ontario ਦੀ ਤਰਫ਼ੋਂ ਵਿਕਸਿਤ ਕੀਤੀ ਗਈ Ontariohealthregulators.ca ਵੈੱਬਸਾਈਟ ਦਾ ਇੱਕ ਪ੍ਰਾਈਵੇਸੀ ਅਫਸਰ ਹੈ ਜਿਸ ਨਾਲ ਕਿਸੇ ਵੀ ਸ਼ੰਕਿਆਂ, ਸਪੱਸ਼ਟੀਕਰਨਾਂ ਜਾਂ ਪਰਦੇਦਾਰੀ ਨੀਤੀ ਦੀ ਸੰਭਾਵੀ ਦੁਰਵਰਤੋਂ ਵਾਸਤੇ ਸੰਪਰਕ ਕੀਤਾ ਜਾ ਸਕਦਾ ਹੈ। ਕਿਰਪਾ ਕਰਕੇ ਆਪਣੇ ਸਾਰੇ ਸੰਚਾਰ ਇਸ ਪਤੇ ’ਤੇ ਕਰੋ: 

Chief Privacy Officer
Federation of Health Regulatory Colleges of Ontario
Suite 301 – 396 Osborne St, PO Box 244
Beaverton ON L0K 1A0
ਸਥਾਨਕ: (416) 493-4076
ਫੈਕਸ: (866) 814-6456
ਈਮੇਲ: info@regulatedhealthprofessions.on.ca