ਸਾਡਾ ਕਰੱਤਵ ਹੈ ਜਨਤਾ ਦੀ ਰੱਖਿਆ ਕਰਨਾ।

  • ਅਸੀਂ ਓਨਟੈਰੀਓ ਵਿੱਚ ਇੱਕ ਅਧਿਨਿਯਮਬੱਧ ਸਿਹਤ ਪੇਸ਼ੇਵਰ ਬਣਨ ਵਾਸਤੇ ਲੋੜਾਂ ਨੂੰ ਤੈਅ ਕਰਦੇ ਹਾਂ। ਕੇਵਲ ਯੋਗਤਾ ਪ੍ਰਾਪਤ ਸਿਹਤ ਪੇਸ਼ੇਵਰ ਹੀ ਪ੍ਰੈਕਟਿਸ ਕਰਨ ਵਾਸਤੇ ਪੰਜੀਕ੍ਰਿਤ ਹੁੰਦੇ ਹਨ। 
  • ਅਸੀਂ ਪ੍ਰੈਕਟਿਸ ਦੇ ਮਿਆਰਾਂ ਨੂੰ ਤੈਅ ਕਰਦੇ ਹਾਂ ਅਤੇ ਇਹਨਾਂ ਦੀ ਤਾਮੀਲ ਕਰਵਾਉਂਦੇ ਹਾਂ ਤਾਂ ਜੋ ਤੁਸੀਂ ਅਤੇ ਤੁਹਾਡਾ ਪਰਿਵਾਰ ਯੋਗਤਾ ਪ੍ਰਾਪਤ ਸਿਹਤ ਪੇਸ਼ੇਵਰਾਂ ਕੋਲੋਂ ਸੁਰੱਖਿਅਤ, ਨੈਤਿਕ, ਅਤੇ ਸਮਰੱਥ ਸਿਹਤ ਸੰਭਾਲ ਪ੍ਰਾਪਤ ਕਰ ਸਕੋਂ। 
  • ਸਾਡੇ ਕੋਲ ਗੁਣਵੱਤਾ ਯਕੀਨੀ ਬਣਾਉਣ ਦੇ ਪ੍ਰੋਗਰਾਮ ਹਨ ਤਾਂ ਜੋ ਪੰਜੀਕ੍ਰਿਤ ਸਿਹਤ ਪੇਸ਼ੇਵਰ ਆਪਣੇ ਗਿਆਨ ਅਤੇ ਹੁਨਰਾਂ ਨੂੰ ਨਵੀਨਤਮ ਰੱਖਣ ਅਤੇ ਇਸ ਤਰ੍ਹਾਂ ਆਪਣੇ ਸਾਰੇ ਕੈਰੀਅਰ ਦੌਰਾਨ ਸੁਰੱਖਿਅਤ, ਨੈਤਿਕ ਅਤੇ ਸਮਰੱਥ ਸਿਹਤ ਸੰਭਾਲ ਪ੍ਰਦਾਨ ਕਰਾ ਸਕਣ।  
  • ਅਸੀਂ ਜਨਤਕ ਰਜਿਸਟਰ ਪ੍ਰਦਾਨ ਕਰਾਉਂਦੇ ਹਾਂ ਤਾਂ ਜੋ ਤੁਸੀਂ ਪੁਸ਼ਟੀ ਕਰ ਸਕੋਂ ਕਿ ਤੁਹਾਡਾ ਸਿਹਤ-ਸੰਭਾਲ ਪ੍ਰਦਾਨਕ ਪ੍ਰੈਕਟਿਸ ਕਰਨ ਲਈ ਯੋਗਤਾ ਪ੍ਰਾਪਤ ਹੈ। 
  • ਜੇ ਤੁਹਾਡੇ ਸਿਹਤ-ਸੰਭਾਲ ਪੇਸ਼ੇਵਰ ਬਾਰੇ ਤੁਹਾਡਾ ਕੋਈ ਸ਼ੰਕਾ ਅਤੇ ਸ਼ਿਕਾਇਤ ਹੋਵੇ ਤਾਂ ਅਸੀਂ ਮਦਦ ਕਰਨ ਲਈ ਮੌਜੂਦ ਹਾਂ।  

 

ਇਸ ਵੈੱਬਸਾਈਟ ਤੋਂ ਤੁਸੀਂ ਹਰ ਕਾਲਜ ਤੋਂ ਨਿਮਨਲਿਖਤ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹੋ: 

ਹੇਠਾਂ ਸਾਰੇ 26 ਓਨਟੈਰੀਓ ਸਿਹਤ ਅਧਿਨਿਯਮਕਾਂ ਲਈ ਵੈੱਬਸਾਈਟਾਂ ਦੀ ਸੂਚੀ ਹੈ। ਏਥੇ, ਤੁਸੀਂ ਹਰੇਕ ਵੈੱਬਸਾਈਟ ਵਾਸਤੇ ਵਧੇਰੇ ਵਿਸਤਰਿਤ ਅਤੇ ਭਰੋਸੇਯੋਗ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

(ਹੇਠਾਂ ਦਿੱਤੇ ਲਿੰਕਾਂ ’ਤੇ ਕਲਿੱਕ ਕਰਨਾ ਤੁਹਾਨੂੰ ਕਿਸੇ ਹੋਰ ਵੈੱਬਸਾਈਟ ’ਤੇ ਲੈ ਜਾਵੇਗਾ, ਜੋ ਹੋ ਸਕਦਾ ਹੈ ਤੁਹਾਡੀ ਆਪਣੀ ਭਾਸ਼ਾ ਵਿੱਚ ਉਪਲਬਧ ਨਾ ਹੋਵੇ।)